ਮਲੋਟ ਦੇ ਪਿੰਡ ਸਰਾਵਾਂ ਬੋਦਲਾ 'ਚ ਇਕੱਲੇ ਰਹਿ ਰਹੇ ਦੇਸੀ ਵੈਦ 92 ਸਾਲ ਦੇ ਬਜ਼ੁਰਗ ਦਲੀਪ ਸਿੰਘ ਦਾ ਦੇਰ ਰਾਤ ਕਿਸੇ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ। ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਕਤ ਬਜ਼ੁਰਗ ਇਕੱਲਾ ਹੀ ਰਹਿਦਾ ਸੀ। ਉਹ ਰਾਤ ਨੂੰ ਉਨਾ ਕੋਲ ਗਿਆ ਤਾਂ ਦੇਖਿਆ ਕਿ ਬਜ਼ੁਰਗ ਦੇ ਹੱਥ ਪੈਰ ਬੰਨੇ ਹੋਏ ਸੀ ਅਤੇ ਕਮਰੇ ਦਾ ਸਮਾਨ ਖਿਲਰਿਆ ਹੋਇਆ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਦੂਸਰੇ ਪਾਸੇ ਥਾਣਾ ਕਬਰ ਵਾਲਾ ਪੁਲਿਸ ਮੁਤਾਬਿਕ ਅਣਪਛਾਤੇ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਗਲਾ ਘੁੱਟ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ, ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।